305 Broadway Suite 100 New York, New York, 10007-1109 TEL: 1 (212) 267-2555 TOLL FREE: (800) 272-8160
Metro Park NJ office (By Appointment Only) (732) 313-0075
Blog

ਰਾਸ਼ਟਰਪਤੀ ਟਰੰਪ ਵਲੋਂ ਇਮੀਗ੍ਰੇਸ਼ਨ ਦੇ ਮੁੱਦੇ ਤੇ ਕਾਰਜਕਾਰੀ ਆਦੇਸ਼

ਰਾਸ਼ਟਰਪਤੀ ਟਰੰਪ ਵਲੋਂ ਅਮਰੀਕਾ ਦੇ 45ਵੇ ਰਾਸ਼ਟਰਪਤੀ ਦੇ ਵਜੋਂ ਸੋਂਹ ਚੁੱਕਣ ਤੋਂ ਪਹਿਲਾਂ ਬਿਨਾ ਕਾਗਜ਼ਾਂ ਦੇ ਗੈਰ ਅਮਰੀਕੀ ਨਾਗਰਿਕਾਂ ਨੂੰ ਦੇਸ਼ ਵਿਚੋਂ ਬਾਹਰ ਕੱਢਣ ਅਤੇ ਅਮਰੀਕਾ-ਮੈਕਸੀਕੋ ਦੀ ਸਰਹੱਦ ਦੇ ਨਾਲ-ਨਾਲ ਸੁਰੱਖਿਅਤ ਦੀਵਾਰ ਦਾ ਨਿਰਮਾਣ ਕਰ ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀ ਨੂੰ ਸੁਧਾਰਨ ਦੀ ਆਪਣੀ ਯੋਜਨਾ ਦਾ ਪ੍ਰਚਾਰ ਕੀਤਾ ਸੀ I 25 ਜਨਵਰੀ 2017 ਨੂੰ, ਗ੍ਰਹਿ ਸੁਰੱਖਿਆ ਵਿਭਾਗ Department of Homeland Security (DHS) ਦੇ ਇੱਕ ਦੌਰੇ ਦੇ ਦੌਰਾਨ, ਰਾਸ਼ਟਰਪਤੀ ਟਰੰਪ ਦੋ ਕਾਰਜਕਾਰੀ ਹੁਕਮਾਂ ਤੇ ਦਸਤਖਤ ਕੀਤੇI ਪਹਿਲਾ ਸਰਹੱਦੀ ਕੰਧ ਦੀ ਉਸਾਰੀ, ਬਾਰਡਰ ਪੈਟ੍ਰੋਲ ਏਜੇਂਟ ਅਤੇ ਇਮੀਗ੍ਰੇਸ਼ਨ ਅਧਿਕਾਰੀ ਦੀ ਗਿਣਤੀ ਦੇ ਵਿੱਚ ਵਾਧਾ ਕਰ ਦੇਸ਼ ਨਿਕਾਲੇ ਦੀ ਕਾਰਵਾਈ ਨੂੰ ਤੇਜ਼ ਕਰਨ ਦੇ ਹੁਕਮ ਦਿਤੇ ਸਨ I ਦੂਜੇ ਵਿਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਸ਼ਰਨ ਦੇਣ ਵਾਲੇ ਸ਼ਹਿਰ ਦੀ ਸੰਘੀ ਫੰਡ ਨੂੰ ਰੋਕਣ ਅਤੇ ਸੁਰੱਖਿਅਤ ਕਮਿਊਨਟੀ ਪ੍ਰੋਗਰਾਮ (Secure Communities (SCOMM) program) ਨੂੰ ਮੁੜ ਬਹਾਲ ਕਰਨਾ ਸੀ I

 

27 ਜਨਵਰੀ 2017 ਨੂੰ, ਅਮਰੀਕਾ ਦੇ ਰੱਖਿਆ ਵਿਭਾਗ ਦੇ ਦੌਰੇ ਦੌਰਾਨ ਰਾਸ਼ਟਰਪਤੀ ਟਰੰਪ ਵਲੋਂ ਇਕ ਹੋਰ ਕਾਰਜਕਾਰੀ ਆਦੇਸ਼ ਜਾਰੀ ਕੀਤਾ ਗਿਆਂ ਜਿਸ ਨਾਲ ਆਰਜ਼ੀ ਤੌਰ' ਤੇ ਅਮਰੀਕਾ ਦੇ ਅੰਦਰ ਸੱਤ ਮੁੱਖ ਤੌਰ ਮੁਸਲਿਮ ਦੇਸ਼ ਦੇ ਲੋਕ ਦੇ ਦਾਖ਼ਲੇ ਉਤੇ ਰੋਕ ਲੋਣ, ਸੀਰੀਆ ਤੋਂ ਆਉਣ ਵਾਲੇ ਸ਼ਰਨਾਰਥੀ ਦਾ ਦਾਖਲਾ ਬੰਦ ਕਰਨ ਅਤੇ ਆਮ ਸ਼ਰਨਾਰਥੀਆਂ ਦੇ ਦਾਖਲਾ ਨੂੰ ਚਾਰ ਮਹੀਨੇ ਲਈ ਮੁਅੱਤਲ ਕਰ ਨਵੀਆਂ ਹਦਾਇਤਾਂ ਜਾਰੀ ਕਰ ਦਿਤੀਆਂ ਗਈਆਂ I

 

ਰਾਸ਼ਟਰਪਤੀ ਟਰੰਪ ਦੇ ਪ੍ਰਸਤਾਵ ਨੂੰ ਦੇ ਤਹਿਤ, ਅਮਰੀਕਾ ਸਰਹੱਦ ਉਤੇ ਕੰਦ ਦੀ ਉਸਾਰੀ ਕਰ ਗ਼ੈਰ ਕਾਨੂੰਨੀ ਤਰੀਕੇ ਨਾਲ ਦੇਸ਼ ਵਿਚ ਆਉਣ ਵਾਲੇ ਪ੍ਰਵਾਸੀਆਂ ਉਤੇ ਰੋਕ ਲੱਗ ਜਾਵੇਗੀ ਇਸ ਹੁਕਮ ਕਿਹਾ ਗਿਆ ਹੈ ਕੀ DHS Secretary John F. Kelly ਜਲਦ ਵਿਭਾਗ ਦੇ ਫੰਡ / ਕੋਟੇ ਦੀ ਭਾਲ ਕਰਨ ਜਿਸ ਨਾਲ ਸਰਹੱਦੀ ਕੰਦ ਦੀ ਉਸਾਰੀ ਨੂੰ ਸ਼ੁਰੂ ਹੋ ਸਕੇ I ਇਸ ਹੁਕਮ ਵਿਚ ਇਹ ਵੀ ਕਿਹਾ ਗਿਆ ਹੈ ਵਿਭਾਗ ਸੀਮਾ ਉਤੇ ਪੰਜ ਹਾਜ਼ਰ ਬਾਰਡਰ ਪੈਟ੍ਰੋਲ ਏਜੇਂਟ ਦੀ ਭਾਰਤੀ ਕਰ ਜਲਦ ਤੋਂ ਜਲਦ ਅਮਰੀਕਾ - ਮੈਕਸੀਕੋ ਸਰਹੱਦ ਦੇ ਨਾਲ ਆਰਜੀ ਜੇਲ੍ਹਾਂ ਦਾ ਨਿਰਮਾਣ ਕਰੇ I ਭਾਵੇ ਇਸ ਦੀਵਾਰ ਦੇ ਕੰਮ ਨੂੰ ਮੁਕੰਮਲ ਕਰਵਾਓਣ ਦੇ ਲਈ ਤਕਰੀਬਨ ਪੰਜੀ ਬਿਲੀਅਨ ਡਾਲਰ ਦਾ ਖਰਚਾ ਆਵੇਗਾ ਜਿਸ ਲਈ ਰਾਸ਼ਟਰਪਤੀ ਟਰੰਪ ਕਾਂਗਰਸ ਕੋਲੋਂ ਵਧੇਰੇ ਫੰਡ ਦੀ ਮੰਗ ਕਰਨਗੇ I ਰਾਸ਼ਟਰਪਤੀ ਟਰੰਪ ਦੇ ਪ੍ਰਸਤਾਵ ਤਹਿਤ, ਅਮਰੀਕੀ ਸਰਹੱਦ ਤੇ ਕੰਧ ਦੀ ਉਸਾਰੀ ਦੀ ਲਾਗਤ ਮੈਕਸੀਕਨ ਸਰਕਾਰ ਨੂੰ ਅਮਰੀਕਾ ਨੂੰ ਵਾਪਸ ਮੋੜੇਗੀ I

 

ਇਸਦੇ ਨਾਲ ਹੀ ਓਬਾਮਾ ਪ੍ਰਸ਼ਾਸਨ ਵਲੋਂ ਨਵੰਬਰ 2014 ਵਿੱਚ ਬਣਾਇਆ ਗਿਆ Priority Enforcement Program (PEP) ਨੂੰ ਖਤਮ ਕਰ (Secure Communities (SCOMM) program) ਨੂੰ ਦੋਬਾਰਾ ਲਾਗੂ ਕਰ ਦਿਤਾ ਗਿਆ ਹੈ I ਦੋਵਾਂ ਪ੍ਰੋਗਰਾਮਾਂ ਵਿਚ ਇਕ ਸਮਾਨਤਾ ਹੈ ਕਿ ਦੋਵਾਂ ਪ੍ਰੋਗਰਾਮਾਂ ਤਹਿਤ ਗਿਰਫ਼ਤਾਰ ਵਿਅਕਤੀ ਦੇ ਫਿੰਗਰਪਰਿੰਟ DHS ਡਾਟਾਬੇਸ ਵਿੱਚ ਚੈੱਕ ਕੀਤੇ ਜਾਂਦੇ ਹਨ ਅਤੇ ਜੇਕਰ ਡਾਟਾਬੇਸ ਵਿਚ ਉਹ ਵਿਅਕਤੀ ਲੋੜੀਂਦਾ ਹੈ ਤਾਂ ਉਸ ਵਿਅਕਤੀ ਦੀ ਰਿਪੋਰਟ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮ ਇੰਫੋਰਸਮੈਂਟ (ICE) ਨੂੰ ਸੂਚਿਤ ਕੀਤਾ ਜਾਂਦਾ ਹੈ ਤਾਂ ਜੋ ਜਲਦੀ ICE ਉਸਨੂੰ ਆਪਣੀ ਹਿਰਾਸਤ ਵਿੱਚ ਲੈ ਸਕੇ I

 

ਪਰ ਇਹ ਦੋਵੇ ਪ੍ਰੋਗਰਾਮ ਇਕ ਦੁਸਰੇ ਤੋਂ ਭਿਨ ਹਨ ਅਤੇ ਪੀਏਪੀ Priority Enforcement Program (PEP) ਦੇ ਤਹਿਤ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮ ਇੰਫੋਰਸਮੈਂਟ (ICE) ਅਧਿਕਾਰੀ ਲੋਕਲ ਪੁਲਿਸ ਅਧਿਕਾਰੀਆਂ ਵਲੋਂ ਹਿਰਾਸਤ ਵਿਚ ਲਏ ਗਏ ਕਿਸੇ ਗੈਰ ਅਮਰੀਕੀ ਨਾਗਰਿਕ ਨੂੰ ਇਮੀਗ੍ਰੇਸ਼ਨ ਕਾਨੂੰਨ ਦੇ ਤਹਿਤ ਹਿਰਾਸਤ ਵਿਚ ਰੱਖੇ ਰੱਖਣ ਜਾ ਫਿਰ ਉਸਦੀ ਰਿਹਾਈ ਉੱਤੇ ਰੋਕ ਲੋਣ ਲਈ ਨਹੀਂ ਕਿਹ ਸਕਦੇ ਜੱਦ ਤੱਕ ਕੋਈ ਬਿਨਾਂ ਦਸਤਾਵੇਜ਼ ਵਾਲਾ ਵਿਅਕਤੀ ਨੂੰ ਕਾਨੂੰਨ ਤਹਿਤ ਕੋਈ ਸਜ਼ਾ ਨਹੀਂ ਹੁੰਦੀ ਜਾਂ ਫਿਰ ਉਹ ਦੇਸ਼ ਦੀ ਸੁਰੱਖਿਆ ਵਾਸਤੇ ਕੋਈ ਖ਼ਤਰਾ ਨਹੀਂ ਬਣਦਾ I ਪਰ ਫਿਰ ਵੀ ਇਸ ਪ੍ਰੋਗਰਾਮ ਵਿਚ ਤਿੰਨ ਕ੍ਰਮ ਬਣਾਏ ਗਏ ਸਨ ਜਿਸ ਨਾਲ ਗੈਰ ਅਮਰੀਕੀ ਨਾਗਰਿਕ ਦੀ ਡਿਪੋਰਟੇਸ਼ਨ ਤਹਿ ਹੁੰਦੀ ਸੀ I

 

SCOMM ਪ੍ਰੋਗਰਾਮ ਦੇ ਪੱਖ ਵਾਲੇ ਆਲੋਚਕ ਮੰਨਦੇ ਹਨ ਕੀ Priority Enforcement Program (PEP) ਪ੍ਰੋਗਰਾਮ ਦੇ ਦੌਰਾਨ ਅਸਲ ਵਿੱਚ ਅਮਰੀਕੀ ਭਾਈਚਾਰੇ ਸੁਰੱਖਿਆ ਘਟ ਗਈ ਸੀ. ਪਰ ਕਿਹਾ ਜਾਂਦਾ ਹੈ ਕੀ SCOMM ਪ੍ਰੋਗਰਾਮ ਨੂੰ ਲਾਗੂ ਹੋਣ ਦੇ ਨਾਲ ਵਸਨੀਕਾਂ ਅਤੇ ਖਾਸ ਕਰਕੇ ਪਰਵਾਸੀ ਭਾਈਚਾਰੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਉਹ ਹੋਣ ਖੁੱਲ੍ਹ ਕੇ ਕਾਨੂੰਨ ਲਾਗੂ ਕਰਨ ਦੇ ਅਧਿਕਾਰੀ ਦੇ ਨਾਲ ਜਾਣਕਾਰੀ ਸ਼ੇਅਰ ਨਹੀਂ ਕਰਨਗੇ I ਪੀ ਈ ਪੀ ਪੱਖ ਵਾਲੇ ਐਡਵੋਕੇਟ ਵਿਸ਼ਵਾਸ ਹੈ ਕਿ ਹੋਣ ਭਾਈਚਾਰੇ ਵਿੱਚ ਕਿਸੇ ਵੀ ਅਪਰਾਧ ਨੂੰ ਰਿਪੋਰਟ ਕਰਨ ਦਾ ਰੁਝਾਣ ਘੱਟ ਜਾਵੇਗਾ ਤਾਂ ਜੋ ਉਹ ਜਾ ਉਹਨਾਂ ਦੇ ਆਪਣੇ ਅਜ਼ੀਜ਼ ਕੀਤੇ ICE ਦੀ ਹਿਰਾਸਤ ਕੀ ਵਿੱਚ ਨਾ ਆ ਜਾਣ I

 

ਰਾਸ਼ਟਰਪਤੀ ਟਰੰਪ ਵਲੋਂ ਇਮੀਗ੍ਰੇਸ਼ਨ ਤੇ ਦੋ ਹੋਰ ਕਾਰਜਕਾਰੀ ਹੁਕਮ ਜਾਰੀ ਕਰਨ ਤੋਂ ਕੁਸ਼ ਦਿਨ ਬਾਅਦ ਕਾਰਜਕਾਰੀ ਆਦੇਸ਼ ਜਾਰੀ ਕੀਤਾ ਗਿਆ ਜਿਸ ਵਿੱਚ ਇਰਾਕ, ਇਰਾਨ, ਸੀਰੀਆ, ਸੂਡਾਨ, ਲੀਬੀਆ, ਸੋਮਾਲੀਆ, ਯਮਨ ਸਮੇਤ ਸੱਤ ਮੱਧ ਪੂਰਬੀ ਦੇਸ਼ ਦੇ ਨਾਗਰਿਕਾਂ ਦੇ ਇੰਦਰਾਜ਼ ਉਤੇ ਪ੍ਰਬੰਦੀ ਲਗਾ ਦਿੱਤੀ ਗਈ I ਇਸ ਯੋਜਨਾ ਵਿੱਚ ਭਾਵੇਂ ਖਾਸ ਤੌਰ 'ਤੇ ਇਸਲਾਮ ਦੇ ਧਰਮ ਦਾ ਜ਼ਿਕਰ ਨਹੀ ਹੈ ਪਰ ਫਿਰ ਵੀ ਲੋਕ ਭੁਲਾਈ ਕਰਨ ਵਾਲੇ ਗੁੱਪ ਦਾ ਮੰਨਣਾ ਹੈ ਕਿ ਇਸ ਨਾਲ ਇਕੱਲੇ ਹੀ ਮੁਸਲਮਾਨ ਨੂੰ ਨਿਸ਼ਾਨਾ ਬਣਿਆ ਗਿਆ ਹੈ I

 

ਸਤ ਮੁਕਲਾਂ ਦੇ ਵਸਨੀਕਾਂ ਤੋਂ ਲੈ ਰਿਫਊਜ਼ੀ ਪ੍ਰੋਗਰਾਮ ਉਤੇ 120 ਦਿਨਾਂ ਤੱਕ ਬੈਨ ਲੋਣ ਤਕ ਅਤੇ ਇਸ ਤੋਂ ਅੱਗੇ ਇਹ ਹੁਕਮ ਅਮਰੀਕੀ ਪ੍ਰਸ਼ਾਸ਼ਨ ਨੂੰ ਹਦਾਇਤ ਉਹਨਾਂ ਲੋਕਾਂ ਨੂੰ ਦੇਸ਼ ਵਿਚ ਨਾਂ ਆਉਣ ਦਿੱਤਾ ਜਾਵੇ ਜੋ "ਊਚਨੀਚ ਅਤੇ ਨਫ਼ਰਤ," ਜਾਂ "ਅਮਰੀਕੀ ਲੋਕਾਂ ਨਾਲ ਕਿਸੇ ਵੀ ਤਰੀਕੇ ਨਸਲ, ਲਿੰਗ ਜ ਜਿਨਸੀ ਝੁਕਾਅ ਦੇ ਤੋਰ ਤੇ ਦਾਬੋਣਾ ਚੋਹਂਦੇ ਹਨ I ਬਾਇਓਮੀਟ੍ਰਿਕ ਇੰਦਰਾਜ ਦੇ ਮੁਕੰਮਲ ਤੇਜ਼ੀ, ਦੇਸ਼ ਵਿੱਚ ਆਉਣ ਜਾਣ ਵਾਲੇ ਲੋਕਾਂ ਦੀ ਟਰੈਕਿੰਗ ਸਿਸਟਮ ਨੂੰ ਠੀਕ ਕਰਨਾ ਅਤੇ ਵੀਜ਼ਾ ਇੰਟਰਵਿਊ ਛੋਟ ਪ੍ਰੋਗਰਾਮ ਮੁਅੱਤਲ ਕਰਨਾ ਹੈ I

 

ਟਰੰਪ ਪ੍ਰਸ਼ਾਸ਼ਨ ਵਲੋਂ ਲਗਾਤਾਰ ਇਮੀਗ੍ਰੇਸ਼ਨ ਨੀਤੀਆਂ ਵਿੱਚ ਤੇਜ਼ੀ ਨਾਲ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ I ਪਿੱਛਲੇ ਸਮੇਂ ਨਾਲੋਂ ਹੋਣ ਇਹ ਜਾਂਦਾ ਜ਼ਰੂਰੀ ਹੈ ਕਿ ਅਮਰੀਕਾ ਵਿਚ ਰਹਿਣ ਵਾਲੇ ਗੈਰ ਅਮਰੀਕੀ ਨਾਗਰਿਕ ਨੂੰ ਆਪਣੇ ਬਾਰੇ ਅਤੇ ਆਪਣੇ ਅਜ਼ੀਜ਼ ਦੇ ਹੱਕ ਅਤੇ ਕਾਨੂੰਨੀ ਵਿਕਲਪ ਬਾਰੇ ਪਤਾ ਹੋਣਾ ਜ਼ਿਆਦਾ ਜ਼ਰੂਰੀ ਹੈ I ਬ੍ਰੈਟਜ਼ ਐਂਡ ਕੋਵਨ ਇਕ ਨਿਓਯਾਰਕ ਵਿਚਲੀ ਮਸ਼ਹੂਰ ਇਮੀਗ੍ਰੇਸ਼ਨ ਲਾਅ ਫ਼ਰਮ ਹੈ ਜਿਸ ਦੇ ਅਨੁਭਵ, ਗਿਆਨ ਅਤੇ ਇਮਾਨਦਾਰੀ ਤੇ ਤੁਸੀਂ ਭਰੋਸਾ ਕਰ ਸਕਦੇ ਹੋ I ਆਪ ਜੀ ਦੀ ਸਹੁਲਤ ਵਾਸਤੇ ਨਿਊਯਾਰਕ ਸਿਟੀ ਅਤੇ ਨਿਊ ਜਰਸੀ ਵਿੱਚ ਦੋ ਸੁਵਿਧਾਜਨਕ ਦਫਤਰ ਟਰਾਈ ਸਟੇਟ ਖੇਤਰ ਵਿੱਚ ਸਥਿਤ ਹਨ I ਇਹਨਾਂ ਦਫ਼ਤਰਾਂ ਦੇ ਮਾਧਿਅਮ ਸਦਕਾ ਅਸੀਂ ਇਮੀਗ੍ਰੇਸ਼ਨ ਕਾਨੂੰਨ ਮਾਮਲੇ ਵਿੱਚ ਸਾਡੀ ਲਾਅ ਫ਼ਰਮ ਤੋਂ ਕਾਨੂੰਨੀ ਮੱਦਦ ਲੈਣ ਵਾਲੇ ਆਪਣੇ ਗ੍ਰਾਹਕਾਂ ਨੂੰ ਨਿਊਯਾਰਕ, ਨਿਊ ਜਰਸੀ, ਕਨੈਕਟੀਕਟ ਅਤੇ ਪੈਨਸਿਲਵੇਨੀਆ ਵਿਚ ਕਾਨੂੰਨੀ ਨੁਮਾਇੰਦਗੀ ਪ੍ਰਦਾਨ ਕਰਦੇ ਹਾਂ I ਕਾਨੂੰਨੀ ਸਲਾਹ ਲੈਣ ਵਾਸਤੇ ਤੁਸੀਂ ਕਾਲ ਕਰੋ (212) 267-2555 ਜਾਂ ਸਾਡੇ ਸੰਪਰਕ ਸਾਡਾ ਇਹ ਫ਼ਾਰਮ ਭਰੋ http://www.bretzlaw.com/contact/

One Comment

  1. avatar Amrit singh
    Posted June 3, 2017 at 8:27 pm | Permalink

    Great

Post a Comment

Your email is never published nor shared. Required fields are marked *

*
*

Contact Form
close

Contact Us

To email the firm fill out the contact form below.

  • This field is for validation purposes and should be left unchanged.