ਰਾਸ਼ਟਰਪਤੀ ਬਰਾਕ ਓਬਾਮਾ ਸ਼ੁਰੂ ਕੀਤਾ ਗਿਆ Deferred Action for Childhood Arrivals DACA (ਡਾਕਾ) ਜੋ ਕਿ ਹੋਣ ਤੱਕ ਛੋਟੀ ਉਮਰੇ ਅਮਰੀਕਾ ਵਿਚ ਆਏ ਬੱਚਿਆਂਜੋ ਕਿ ਕਿਸੇ ਕਾਰਨ ਵਾਪਿਸ ਆਪਣੇ ਮੁਲਕ ਨਹੀਂ ਜਾ ਸਕੇ ਅਤੇ ਅਮਰੀਕਾ ਵਿਚ ਬਿਨਾ ਕਿਸੇ ਇੱਮੀਗਰੇਸਨ ਸਟੇਟਸ ਦੇ ਰਹਿ ਰਹੇ ਸਨ ਨੂੰ ਵਰਕ ਪਰਮਿਟ ਦੇਣ ਦਾ ਉਪਰਾਲਾ ਕੀਤਾਗਿਆ ਸੀ ਜਿਸ ਨਾਲ ਵੱਡੀ ਗਿਣਤੀ ਵਿਚ ਇਸ ਕੈਟੇਗਰੀ ਵਿੱਚ ਆਉਣ ਵਾਲੇ ਬੱਚਿਆਂ ਨੂੰ ਫਾਇਦਾ ਹੋਇਆ ਸੀ I ਓਬਾਮਾ ਪ੍ਰਸ਼ਾਸ਼ਨ ਵਲੋਂ ਇਸ ਤਜਵੀਜ ਦੇ ਚਲਦੇ ਇਹਨਾਂ ਬੱਚਿਆਂਨੂੰ ਆਰਜ਼ੀ ਸਟੇਟਸ ਮੁਹਈਆ ਕਰਵਾਇਆ ਸੀ ਜਿਸ ਨੂੰ ਹਰ ਦੋ ਸਾਲਾਂ ਬਾਅਦ ਰਿਨਿਊ ਕਰਵਾਓਣ ਦੀ ਲੋੜ ਹੁੰਦੀ ਹੈ I ਪਰ ਹੁਣ ਜਿਸ ਤਰਾਂ ਆਪ ਸਾਰਿਆਂ ਨੂੰ ਪਤਾ ਹੈ ਕਿ ਨਵੇਂਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ 21 ਜਨਵਰੀ, 2017 ਨੂੰ ਆਪਣੀ ਕੁਰਸੀ ਸੰਭਾਲ ਰਹੇ ਹਨ ਅਤੇ ਉਸ ਸਥਿਤੀ ਵਿਚ ਬਹੁਤ ਸਾਰੇ ਸਵਾਲ ਉਠਦੇ ਹਨ ਕੇ DACA ਦਾਭਵਿੱਖ ਕਿ ਹੋਵੇਗਾ ਜਿਸ ਬਾਰੇ ਇਸ ਸਮੇਂ ਕਿਸੇ ਕੋਲ ਕੋਈ ਜਵਾਬ ਨਹੀਂ ਹੈ I ਪਰ ਇਕ ਅਨੁਮਾਨ ਮੁਤਾਬਿਕ ਬਹੁਤ ਸਾਰੇ ਲੋਕ ਜੋ ਇਸ ਸਥਿਤੀ ਵਿੱਚ ਹਨ ਉਹਨਾਂ ਦੇ ਸਿਰ ਉੱਤੇ ਹੋਣਤੱਕ ਡਿਪੋਰਟ ਕੀਤੇ ਜਾਣ ਦਾ ਖ਼ਤਰਾ ਨਹੀਂ ਹੈ I ਪਰ ਜੇਕਰ ਬੱਚੇ DACA (ਡਾਕਾ) ਰੀਨਿਊ ਕਰਵਾਉਣ ਲਈ ਅਰਜ਼ੀ ਦਾਇਰ ਕਰਨ, ਜਾਂ ਜੋ ਬੱਚੇ ਨਵੀਂ ਅਰਜ਼ੀ ਲਾਉਣ ਬਾਰੇਵਿਚਾਰ ਕਰ ਰਹੇ ਹਨ ਉਹਨਾਂ ਦੇ ਕੁਸ਼ ਸਵਾਲਾਂ ਦਾ ਜਵਾਬ ਇਸ ਤਰਾਂ ਹੈ I
ਸਵਾਲ : ਕੀ ਮੈਨੂੰ ਡਾਕਾ ਸਟੇਟਸ ਦੇ ਲਈ ਨਵੀਂ ਅਰਜ਼ੀ ਲਾਉਣੀ ਚਾਹੀਦਾ ਹੈ?
ਜਵਾਬ : ਕੋਈ ਵੀ ਨਵੀ ਅਰਜ਼ੀ ਨੂੰ ਇਮੀਗ੍ਰੇਸ਼ਨ ਵਿਭਾਗ ਨੂੰ ਜਮਾਂ ਕਰਵਾਓਣ ਤੋਂ ਤਕਰੀਬਨ 90-120 ਦਿਨਾਂ ਬਾਅਦ ਉਸ ਉਤੇ ਫ਼ੈਸਲਾ ਆਉਂਦਾ ਹੈ ਇਸ ਤੋਂ ਸਪਸ਼ਟ ਹੈ ਕਿ ਜੋ ਵੀਅਰਜ਼ੀ ਅੱਜ ਜਾਂ ਅੱਜ ਤੋਂ ਬਾਅਦ ਪਾਈ ਜਾਵੇਗੀ ਉਸ ਉੱਤੇ ਫ਼ੈਸਲਾ 21 ਜਨਵਰੀ 2017 ਤੋਂ ਬਾਅਦ ਆਵੇਗਾ I ਤਾਜ਼ਾ ਹਾਲਾਤਾਂ ਤੋਂ ਮਿਲ ਰਹੇ ਸੰਕੇਤ ਮੁਤਾਬਿਕ ਹੋ ਸਕਦਾ ਹੈ ਕਿDACA ਪ੍ਰੋਗਰਾਮ ਨੂੰ ਖ਼ਤਮ ਕਰ ਦਿੱਤਾ ਜਾਵੇ ਸੋ ਇਹਨਾਂ ਹਾਲਾਤਾਂ ਵਿੱਚ ਨਵੀਂ ਅਰਜ਼ੀ ਦਾ ਕੋਈ ਫਾਇਦਾ ਨਹੀਂ ਹੋਵੇਗਾ I
ਸਵਾਲ : ਕੀ ਮੈਨੂੰ ਡਾਕਾ ਸਟੇਟਸ ਰੀਨਿਊ ਕਰਨ ਦੀ ਅਰਜ਼ੀ ਲਾਉਣੀ ਚਾਹੀਦਾ ਹੈ?
ਜਵਾਬ : ਹਾਂ – ਜਿਹਨਾਂ ਦੇ ਕੋਲ ਹੋਣ ਤੱਕ ਆਰਜੀ ਡਾਕਾ ਸਟੇਟਸ ਹੈ ਉਹਨਾਂ ਦੇ ਲਈ ਇਹ ਸਮਝਣਾ ਜਰੂਰੀ ਹੈ ਕਿ ਅਜੇ ਤਕ ਕੋਈ ਵੀ ਇਹੋ ਜਿਹਾ ਸੰਕੇਤ ਨਹੀਂ ਮਿਲਿਆ ਜਿਸ ਤੋਂਇਹ ਸਪਸ਼ਟ ਹੋ ਸਕੇ ਕਿ ਟਰੰਪ ਪ੍ਰਸ਼ਾਸ਼ਨ ਇਸ ਨੂੰ ਖਤਮ ਕਰ ਦੇਵੇਗਾ I ਪਹਿਲਾਂ ਇਹਨਾਂ ਹਾਲਾਤਾਂ ਵਿਚ ਰੀਨਿਊ ਕਰਵਾਓਣ ਦਾ ਕੋਈ ਨੁਕਸਾਨ ਨਹੀਂ ਹੈ ਦੂਸਰਾ ਰੀਨਿਊਕਰਵਾਉਣ ਦੀ ਅਰਜ਼ੀ ਤੇ ਔਸਤਨ ਨਵੀਂ ਅਰਜ਼ੀ ਤੇ ਘੱਟ ਸਮਾਂ ਲੱਗਦਾ ਹੈ I
ਸਵਾਲ : ਕੀ ਮੈਂ ਸੁਰੱਖਸ਼ਿਤ ਹਾਂ ?
ਜਵਾਬ: ਅੱਜ ਤਕ ਬਹੁਤ ਸਾਰੇ ਸਵਾਲਾਂ ਦਾ ਜਵਾਬ ਨਹੀਂ ਮਿਲ ਰਿਹਾ ਅਤੇ ਨਾਂ ਹੀ ਟਰੰਪ ਪ੍ਰਸ਼ਾਸ਼ਨ ਵਲੋਂ ਹੀ ਕੁਝ ਸਾਫ ਸਾਫ ਦੱਸਣ ਦੀ ਕੋਈ ਕੋਸ਼ਿਸ਼ ਕੀਤੀ ਗਈ ਹੈ ਪਰ ਇਸਤਰਾਂ ਦੇ ਕੇਸਾਂ ਵਾਲੇ ਬੱਚਿਆਂ ਦੇ ਲਈ ਚੰਗੀ ਖ਼ਬਰ ਇਹ ਹੈ ਕੀ ਨਿਊਯਾਰਕ ਅਤੇ ਹੋਰ ਬਹੁਤ ਸਾਰੀਆਂ ਸਟੇਟ ਵੱਲੋਂ ਆਪਣੇ ਆਪ ਨੂੰ “Sanctuary Cities” ਏਲਾਨ ਦਿੱਤਾ ਗਿਆਹੈ ਜਿਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਫੈਡਰਲ ਇੱਮੀਗਰੇਸਨ ਕਾਨੂੰਨ ਨੂੰ ਤੋੜ ਦੇ ਹੋ ਤਾਂ ਉਸ ਵਿਅਕਤੀ ਨੂੰ ਡਿਪੋਰਟ ਕਰਨ ਬਾਰੇ ਅਧਿਕਾਰੀਆਂ ਨੂੰ ਸੂਚਿਤ ਨਹੀਂ ਕੀਤਾ ਜਾਵੇਗਾ I ਜਿਸ ਦਾ ਸਾਫ ਮਤਲਬ ਹੈ ਕੀ ਜੋ ਵੀ ਗੈਰ ਕਾਨੂੰਨੀ ਤਰੀਕੇ ਨਾਲ ਇਥੇ ਰਿਹ ਰਿਹਾ ਹੈ ਜਰੂਰੀ ਨਹੀਂ ਹੈ ਕੀ ਉਸ ਬਾਰੇ ICE ਨੂੰ ਸੂਚਿਤ ਕੀਤਾ ਜਾਵੇਗਾ ਪਰ ਜੇਕਰ ਕੋਈ ਅਪਰਾਧਿਕਕਿਸਮ ਵਾਲਾ ਵਿਅਕਤੀ ਕੋਈ ਵੱਡਾ ਜੁਰਮ ਕਰਦਾ ਹੈ ਤਾ ਉਸਦਾ ਬਚਾਵ ਨਹੀਂ ਹੋਵੇਗਾ I
ਸਵਾਲ : ਮੈਨੂੰ ਕੀ ਕਰਨਾ ਚਾਹੀਦਾ ਹੈ ?
ਜਵਾਬ: ਜੇਕਰ ਤੁਸੀਂ DACA ਰੀਨਿਊ ਕਰਵਾਉਣ ਜਾਂ ਨਵੀਂ ਅਰਜ਼ੀ ਲਾਉਣ ਬਾਰੇ ਵਿਚਾਰ ਕਰ ਰਹੇ ਹੋ ਤਾਂ ਤਹਾਨੂੰ ਜਲੱਦ ਹੀ ਇਕ ਤਜਰਬੇਕਾਰ ਵਕੀਲ ਨਾਲ ਸਲਾਹ ਮਸ਼ਵਰਾਕਰਨਾ ਚਾਹੀਦਾ ਹੈ I
(ਸੀਨੀਅਰ ਇੱਮੀਗਰੇਸਨ ਅਟਾਰਨੀ ਕੈਰੀ ਵਿਲੀਅਮ ਬ੍ਰੇਟਜ਼ ਦੀ ਲਿਖ਼ਤ ਦਾ ਪੰਜਾਬੀ ਅਨੁਵਾਦ )